ਗ਼ਜ਼ਲ ਅਲਗ਼ਜ਼ਲਾਤ 7 : 1 (PAV)
ਹੇ ਪਤਵੰਤ ਦੀ ਪੁੱਤ੍ਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿਆ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਿਆਈ ਗਹਿਣਿਆਂ ਵਾਂਙੁ ਕਾਰੀਗਰ ਦੇ ਹੱਥਾਂ ਦਾ ਕੰਮ ਹੈ।
ਗ਼ਜ਼ਲ ਅਲਗ਼ਜ਼ਲਾਤ 7 : 2 (PAV)
ਤੇਰੀ ਧੁੰਨੀ ਗੋਲ ਕੌਲ ਹੈ, ਜਿਹ ਦੇ ਵਿੱਚ ਮਿਲੀ ਹੋਈ ਮੈ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਵਲਿਆ ਹੋਇਆ ਹੈ।
ਗ਼ਜ਼ਲ ਅਲਗ਼ਜ਼ਲਾਤ 7 : 3 (PAV)
ਤੇਰੀਆਂ ਦੋਨੋਂ ਛਾਤੀਆਂ ਦੋ ਹਰਨੋਟਿਆਂ ਵਾਂਙੁ ਹਰਨੀ ਦੇ ਜੋੜੇ ਹਨ।
ਗ਼ਜ਼ਲ ਅਲਗ਼ਜ਼ਲਾਤ 7 : 4 (PAV)
ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਾਂਙੁ ਹੈ, ਤੇਰੀਆਂ ਅੱਖਾਂ ਹਸ਼ਬੋਨ ਵਿੱਚ ਸਰੋਵਰ ਹਨ, ਬਥ-ਰੱਬੀਮ ਦੇ ਫਾਟਕ ਉੱਤੇ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ ਜਿਹ ਦਾ ਰੁਕ ਦੰਮਿਸਕ ਵੱਲ ਹੈ।
ਗ਼ਜ਼ਲ ਅਲਗ਼ਜ਼ਲਾਤ 7 : 5 (PAV)
ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਹੈ, ਅਤੇ ਤੇਰੇ ਸਿਰ ਦੇ ਵਾਲ ਅਰਗਵਾਨੀ ਜਿਹੇ ਹਨ, ਪਤਾਸ਼ਾਹ ਤੇਰੀਆਂ ਜੁਲਫ਼ਾਂ ਵਿੱਚ ਬੰਧੂਆਂ ਹੈ।
ਗ਼ਜ਼ਲ ਅਲਗ਼ਜ਼ਲਾਤ 7 : 6 (PAV)
ਹੇ ਪ੍ਰਿਯਾ, ਤੂੰ ਕਿੰਨੀ ਰੂਪਵੰਤ, ਅਤੇ ਰੰਗ ਰੰਗੇਲੀਆਂ ਵਿੱਚ ਕਿੰਨੀ ਮਨ ਮੋਹਣੀ ਹੈਂ!
ਗ਼ਜ਼ਲ ਅਲਗ਼ਜ਼ਲਾਤ 7 : 7 (PAV)
ਤੇਰਾ ਏਹ ਕੱਦ ਖਜੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਙੁ ਹਨ।
ਗ਼ਜ਼ਲ ਅਲਗ਼ਜ਼ਲਾਤ 7 : 8 (PAV)
ਮੈਂ ਆਖਿਆ ਸੀ ਕਿ ਮੈਂ ਖਜੂਰ ਉੱਤੇ ਚੜ੍ਹਾਂਗਾ, ਮੈਂ ਟਹਿਣੀਆਂ ਨੂੰ ਫੜਾਂਗਾ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਙੁ ਹੋਣ, ਤੇਰੇ ਸਾਹ ਦੀ ਸੁਗੰਧ ਸੇਵਾਂ ਵਰਗੀ,
ਗ਼ਜ਼ਲ ਅਲਗ਼ਜ਼ਲਾਤ 7 : 9 (PAV)
ਤੇਰਾ ਮੂੰਹ ਚੰਗੀ ਮੈ ਵਰਗਾ ਜਿਹੜੀ ਮੇਰੇ ਬਾਲਮ ਲਈ ਸਿੱਧੀ ਚਾਲ ਚੱਲੀ ਜਾਂਦੀ ਹੈ, ਅਤੇ ਸੌਣ ਵਾਲਿਆਂ ਦੇ ਬੁੱਲ੍ਹਾਂ ਤੋਂ ਸਰਕ ਜਾਂਦੀ ਹੈ।।
ਗ਼ਜ਼ਲ ਅਲਗ਼ਜ਼ਲਾਤ 7 : 10 (PAV)
ਮੈਂ ਆਪਣੇ ਬਾਲਮ ਦੀ ਹਾਂ, ਅਤੇ ਉਹ ਦੀ ਚਾਹ ਮੇਰੇ ਉੱਤੇ ਹੈ।
ਗ਼ਜ਼ਲ ਅਲਗ਼ਜ਼ਲਾਤ 7 : 11 (PAV)
ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕਟੀਏ।
ਗ਼ਜ਼ਲ ਅਲਗ਼ਜ਼ਲਾਤ 7 : 12 (PAV)
ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਲਈ ਉੱਠੀਏ, ਅਸੀਂ ਵੇਖੀਏ ਭਈ ਵੇਲਥਿੜੀ ਹੈ, ਅਤੇ ਉਸ ਦੇ ਫੁੱਲ ਖੁਲ੍ਹੇ ਹਨ, ਅਤੇ ਅਨਾਰ ਫੁੱਲੇ ਹਨ ਕਿ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।
ਗ਼ਜ਼ਲ ਅਲਗ਼ਜ਼ਲਾਤ 7 : 13 (PAV)
ਦੋਦੀਆਂ ਸੁਗੰਧ ਦਿੰਦੀਆਂ ਹਨ, ਅਤੇ ਸਾਡੇ ਦਰਵੱਜਿਆਂ ਉੱਤੇ ਸਾਰੇ ਮਿੱਠੇ ਫਲ ਨਵੇਂ ਤੇ ਪੁਰਾਣੇ ਹਨ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।।

1 2 3 4 5 6 7 8 9 10 11 12 13

BG:

Opacity:

Color:


Size:


Font: